Tuesday, 23 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ ਵਿਸ਼ਵ ਟੀਕਾਕਰਨ ਦਿਵਸ ਮੌਕੇ ਸਿਹਤ ਵਿਭਾਗ ਵਲੋ ਪੋਸਟਰ ਕੀਤੀ ਜਾਰੀ ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ- ਸ਼ੌਕਤ ਅਹਿਮਦ ਪਰੇ ਭਾਜਪਾ ਉਮੀਦਵਾਰ ਸੰਜੇ ਟੰਡਨ 'ਤੇ ਮਨੀਸ਼ ਤਿਵਾੜੀ ਦੀ ਟਿੱਪਣੀ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਦਿੱਤਾ ਜਵਾਬ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਤੇ ਐੱਸ.ਐੱਸ.ਪੀ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਅਨਾਜ ਮੰਡੀ ਬੇਲਾ ਅਤੇ ਸ਼੍ਰੀ ਚਮਕੌਰ ਸਾਹਿਬ ਦੌਰਾ ਪੰਜਾਬ ਦੇ ਵਿਰਸੇ ਦੀ ਝਲਕ ਦਰਸਾਉਂਦਾ ਆਦਰਸ਼ ਪੋਲਿੰਗ ਬੂਥ ਬਣਿਆ ਖਿੱਚ ਦਾ ਕੇਂਦਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ ਐਸ ਪੀ ਵੱਲੋਂ ਕਣਕ ਮੰਡੀਆਂ ਦਾ ਦੌਰਾ ਮੰਡੀਆਂ ਚ ਥਾਂ ਦੀ ਤੰਗੀ ਤੋਂ ਬਚਣ ਲਈ ਲਿਫਟਿੰਗ ਕਾਰਜਾਂ ਨੂੰ ਤੇਜ਼ ਕੀਤਾ ਜਾਵੇ, ਏ.ਡੀ.ਸੀ ਵੱਲੋਂ ਖਰੀਦ ਏਜੰਸੀਆਂ ਨੂੰ ਹਦਾਇਤ ਪੀ.ਸੀ.ਪੀ.ਐਨ.ਡੀ.ਟੀ ਐਕਟ ਅਤੇ ਟੀਕਾਕਰਨ ਪ੍ਰੋਗਰਾਮ ਨੂੰ ਜ਼ਿਲ੍ਹੇ ਵਿੱਚ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਮੀਟਿੰਗ ਦਾ ਆਯੋਜਨ ਬਜ਼ੁਰਗਾਂ ਤੇ ਦਿਵਿਆਂਗਜਨ ਦੀਆਂ ਵੋਟਾਂ ਲਾਜ਼ਮੀ ਪਵਾਉਣ ਲਈ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲਤਾਂ : ਸ਼ੌਕਤ ਅਹਿਮਦ ਪਰੇ ਡੀ.ਸੀ. ਰਾਜੇਸ਼ ਧੀਮਾਨ ਨੇ ਅਨਾਜ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਰਾਤ ਨੂੰ ਨਿਕਲੇ ਕਣਕ ਦੀ ਲਿਫਟਿੰਗ ਕਰਵਾਉਣ, ਵੱਖ ਵੱਖ ਮੰਡੀਆਂ ਅਤੇ ਗੁਦਾਮਾਂ ਦਾ ਕੀਤਾ ਦੌਰਾ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਮੰਡੀਆਂ ਵਿਚ ਨੋਡਲ ਅਧਿਕਾਰੀ ਤਾਇਨਾਤ ਭਾਜਪਾ ਨੂੰ ਹਰਾਓ ਅਤੇ ਭਜਾਓ, ਵਿਰੋਧੀ ਧਿਰ ਪਾਰਟੀਆਂ ਨੂੰ ਸੁਆਲ ਕਰੋ: ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ ਐਲਪੀਯੂ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਸਰੋ ਸਮਰਥਿਤ ਰਾਸ਼ਟਰੀ ਪ੍ਰਤੀਯੋਗਿਤਾ ਵਿੱਚ ਭਵਿੱਖ ਦੇ ਪੁਲਾੜ ਇਨੋਵੇਟਰਾਂ ਵਜੋਂ ਚੁਣਿਆ ਗਿਆ ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀ ਗੁਰਜੀਤ ਸਿੰਘ ਔਜਲਾ ਕਾਰੋਬਾਰੀਆਂ ਨੂੰ ਮਿਲਣ ਸ਼ਾਸਤਰੀ ਮਾਰਕੀਟ ਪੁੱਜੇ 'ਆਪ' ਸਮਰਥਕਾਂ ਨੇ ਆਈਪੀਐਲ ਮੈਚ 'ਚ ਕੀਤਾ ਅਨੋਖਾ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਕੇ ਲਗਾਏ ਨਾਅਰੇ- ਮੈਂ ਵੀ ਕੇਜਰੀਵਾਲ ਹਾਂ ਫ਼ਰੀਦਕੋਟ ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਲੱਗਿਆ ਵੱਡਾ ਝਟਕਾ! ਬਾਸਰਕੇ ਭੈਣੀ ਤੋਂ ਅਕਾਲੀ ਦਲ ਨੂੰ ਝੱਟਕਾ

 

ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸੀ ਵਰਕਰਾਂ ਦੁਆਰਾ ਬੇਰਹਿਮੀ ਨਾਲ ਕੀਤੇ ਅਕਾਲੀ ਸਰਪੰਚ ਦੇ ਕਤਲ ਦੀ ਨਿਖੇਧੀ

ਕਿਹਾ ਕਿ ਪੰਜਾਬ ਜਲ ਰਿਹਾ ਹੈ ਅਤੇ ਨਵੇਂ ਹਾਕਮ ਕਾਨੂੰਨਾਂ ਨਾਲ ਛੇੜਛਾੜ ਕਰਨ 'ਚ ਰੁੱਝੇ ਹਨ

Web Admin

Web Admin

5 Dariya News

ਚੰਡੀਗੜ੍ਹ , 26 Apr 2017

ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸੀ ਵਰਕਰਾਂ ਵੱਲੋਂ ਲੰਘੀ ਰਾਤ ਗੈਰ ਮਨੁੱਖੀ ਤਰੀਕੇ ਨਾਲ ਕੀਤੇ ਅਕਾਲੀ ਸਰਪੰਚ ਦੇ ਕਤਲ ਦੀ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਜਲ ਰਿਹਾ ਹੈ ਅਤੇ ਦੂਜੇ ਪਾਸੇ ਨਵੇਂ ਹਾਕਮ ਅਕਾਲੀ-ਭਾਜਪਾ ਸਰਕਾਰ ਦੇ ਸਾਰੇ ਲੋਕ-ਪੱਖੀ ਕਾਨੂੰਨਾਂ ਨੂੰ ਬਦਲਣ ਅਤੇ ਉਹਨਾਂ ਨਾਲ ਛੇੜਛਾੜ ਕਰਨ ਵਿਚ ਰੁੱਝੇ ਹੋਏ ਹਨ।ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੰਘੀ ਰਾਤ ਵਾਪਰੀ ਘਟਨਾ ਨੇ ਇੱਕ ਵਾਰ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸੀ ਲੀਡਰਸ਼ਿਪ ਦੀ ਅਕਾਲੀ ਵਰਕਰਾਂ ਖਿਲਾਫ ਬਦਲਾਖੋਰੀ ਮੁਹਿੰਮ ਵਿਚ ਪੁਲਿਸ ਵੀ ਪੂਰੀ ਤਰ੍ਹਾਂ ਰਲੀ ਹੋਈ ਹੈ। ਉਹਨਾਂ ਕਿਹਾ ਕਿ ਅੱਟਾਰੀ ਹਲਕੇ ਵਿਚ ਪੈਂਦੇ ਪਿੰਡ ਚੇਤਸਿੰਘਵਾਲਾ ਦੇ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਲਾਲੀ ਦੀ ਕਾਂਗਰਸੀ ਵਰਕਰਾਂ ਦੁਆਰਾ ਮੰਗਲਵਾਰ ਨੂੰ ਦਿਨ ਵਿਚ ਮਾਰਕੁੱਟ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਰਾਤ ਨੂੰ ਫਿਰ ਕਾਂਗਰਸੀ ਵਰਕਰਾਂ ਨੇ ਅਕਾਲੀ ਸਰਪੰਚ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਮਗਰੋਂ ਹਸਪਤਾਲ ਜਾ ਕੇ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਜੇਕਰ ਦਿਨ ਵਿਚ ਵਾਪਰੀ ਘਟਨਾ ਮਗਰੋਂ ਸਥਾਨਕ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਹੈ, ਤਾਂ ਉਸ ਨੌਜਵਾਨ ਦੀ ਜਾਨ ਬਚ ਸਕਦੀ ਸੀ। 

ਸ਼ ਬਾਦਲ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੀ ਲੜੀ ਨੇ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਅਤੇ ਜ਼ਮੀਨੀ ਪੱਧਰ ਉੱਤੇ ਵਾਪਰ ਰਹੀਆਂ ਘਟਨਾਵਾਂ ਕਿੰਨਾ ਵੱਡਾ ਵਿਰੋਧਾਭਾਸ ਹੈ। ਸਪੱਸ਼ਟ ਹੈ ਕਿ ਕਾਂਗਰਸੀ ਵਰਕਰਾਂ ਨੂੰ ਅਕਾਲੀਆਂ ਉੱਤੇ ਹਮਲੇ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਹੋਏ ਹਨ ਅਤੇ ਸਰਕਾਰ ਇਸ ਮੁੱਦੇ ਉੱਤੇ ਮਾਸੂਮ ਦਿਸਣ ਦਾ ਪਾਖੰਡ ਕਰ ਰਹੀ ਹੈ। ਉਹਨਾਂ ਕਿਹਾ ਕਿ ਨਾ ਸਿਰਫ ਅਕਾਲੀਆਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਹਨ, ਸਗੋਂ ਆਏ ਦਿਨ ਇਹ ਹਮਲੇ ਵਹਿਸ਼ੀਆਨਾ ਹੁੰਦੇ ਜਾ ਰਹੇ ਹਨ। ਕਹਿੰਦੇ ਹਨ ਕਿ ਜਿੱਥੇ ਚਾਹ, ਉੱਥੇ ਰਾਹ ਹੁੰਦਾ ਹੈ। ਕਾਂਗਰਸ ਸਰਕਾਰ ਦੀ ਅਕਾਲੀ ਵਰਕਰਾਂ ਉੱਤੇ ਹੋ ਰਹੇ ਕਾਤਲਾਨਾ ਹਮਲਿਆਂ ਨੂੰ ਰੋਕਣ ਦੀ ਕੋਈ ਸਿਆਸੀ ਇੱਛਾ ਨਹੀਂ ਹੈ।ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸੀ ਵਰਕਰਾਂ ਵੱਲੋਂ ਕੀਤੇ ਕਤਲਾਂ ਸਣੇ ਸਾਰੀਆਂ ਬਦਲੇਖੋਰੀ ਦੀਆਂ ਘਟਨਾਵਾਂ ਖਿਲਾਫ ਠੋਸ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਬਦਲੇਖੋਰੀ ਦੀ ਸਿਆਸਤ ਦੇ ਖਿਲਾਫ ਹੈ ਤਾਂ ਉਸ ਨੂੰ ਪੀੜਿਤਾਂ ਦੁਆਰਾ ਦੱਸੇ ਗਏ ਸਾਰੇ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਸ਼ੁਰੂ  ਕਰ ਦੇਣੀ ਚਾਹੀਦੀ ਹੈ। 

ਉਹਨਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਲਈ ਜਿੰਥਮੇਵਾਰ ਕਾਂਗਰਸੀ ਆਗੂਆਂ ਦੇ ਖਿਲਾਫ ਕਾਰਵਾਈ ਹੋਵੇਗੀ ਤਾਂ ਹੀ ਉਹ ਅਕਾਲੀਆਂ ਉੱਤੇ ਹਮਲੇ ਕਰਨ ਤੋਂ ਬਾਜ ਆਉਣਗੇ। ਇਸ ਤੋਂ ਇਲਾਵਾ ਪੰਜਾਬ ਨੂੰ ਜੰਗਲ ਰਾਜ ਵਿਚ ਤਬਦੀਲ ਹੋਣ ਤੋਂ ਬਚਾਉਣ ਦਾ ਹੋਰ ਕੋਈ ਰਾਹ ਨਹੀਂ ਹੈ।ਕਾਂਗਰਸ ਸਰਕਾਰ ਉੱਤੇ ਅਮਨ ਅਤੇ ਕਾਨੂੰਨ ਵੱਲ ਲੋੜੀਂਦੀ ਤਵੱਜੋ ਦੇਣ ਲਈ ਜ਼ੋਰ ਪਾਉਂਦੇ ਹੋਏ ਸ਼ ਬਾਦਲ ਨੇ ਕਿਹਾ ਕਿ ਜੇਕਰ ਕਾਂਗਰਸ ਪੁਲਿਸ ਫੋਰਸ ਨੂੰ ਪਾਰਟੀ ਵਰਕਰਾਂ ਦੇ ਰਸੂਖ ਥੱਲੇ ਆਉਣ ਤੋਂ ਮਨ੍ਹਾ ਕਰ ਦੇਵੇ ਤਾਂ ਬਦਲੇਖੋਰੀ ਦੀਆਂ ਘਟਨਾਵਾਂ ਤੁਰੰਤ ਖਤਮ ਹੋ ਜਾਣਗੀਆਂ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਾਂਗਰਸ ਦੀ ਇਸ ਬਦਲੇਖੋਰੀ ਦੀ ਮਿਹੰਮ ਵਿਚ ਪੁਲਿਸ ਇੱਕ ਧਿਰ ਬਣ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਪੁਲਿਸ ਅਜਿਹੇ ਮਾਮਲਿਆਂ ਵਿਚ ਤੁਰੰਤ ਕਾਰਵਾਈ ਨਹੀ ਕਰ ਪਾ ਰਹੀ। ਸ਼ ਬਾਦਲ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਵੱਲੋਂ ਸ਼ੁਰੂ ਕੀਤੇ ਗੁੰਡਾ ਰਾਜ ਨੂੰ ਅਕਾਲੀ ਦਲ ਚੁੱਪ ਚਾਪ ਬੈਠ ਕੇ ਨਹੀਂ ਵੇਖੇਗਾ। ਉਹਨਾਂ ਸਿਆਸੀ ਬਦਲੇਖੋਰੀ ਦੇ ਮਾਮਲਿਆਂ ਖਿਲਾਫ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਧਰਨੇ ਅਤੇ ਮੁਜ਼ਾਹਰੇ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਪਾਰਟੀ ਬਦਲੇਖੋਰੀ ਦੇ ਮਾਮਲਿਆਂ ਨੂੰ ਅਦਾਲਤਾਂ ਵਿਚ ਲਿਜਾਣ ਵਿਚ ਪੀੜਤਾਂ ਦੀ ਮੱਦਦ ਕਰੇਗੀ ਅਤੇ ਕਾਨੂੰਨ ਮੁਤਾਬਿਕ ਦੋਸ਼ੀ ਅਧਿਕਾਰੀਆਂ ਦੀ ਵੀ ਖਿਚਾਈ ਕਰਵਾਏਗੀ।

 

Tags: Sukhbir Singh Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD