ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਤੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਅਧਰੇੜਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਦੌਰਾਨ ਸੁਰਿੰਦਰ ਸੌਂਕੀ ਸਹੇੜੀ, ਚਰਨਜੀਤ ਕਤਰਾ, ਕੁਲਵਿੰਦਰ ਖੈਰਾਬਾਦ, ਚੰਚਲ ਸਿੰਘ ਤਰੰਗ, ਹਰਦੀਪ ਗਿੱਲ, ਸੁਰਿੰਦਰ ਕੌਰ ਭੋਗਲ, ਕਾਮਰੇਡ ਗੁਰਨਾਮ ਸਿੰਘ, ਸੁਰਿੰਦਰ ਰਸੂਲਪੁਰ, ਭਿੰਦਰ ਭਾਗੋਮਾਜਰਾ, ਨਿਰਮਲ ਪਡਿਆਲਾ, ਜਸੋਰ ਮੀਤਾ, ਸਰੂਪ ਸਿਆਲਬੀ, ਸੁੱਚਾ ਸਿੰਘ ਅਧਰੇੜਾ ਨੇ ਅਪਨੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿਚ ਇਕੱਤਰਤਾ ਦੀ ਪ੍ਰਧਾਨਗੀ ਕਰ ਰਹੇ ਸੁਚਾ ਸਿੰਘ ਅਧਰੇੜਾ ਨੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਜਨਰਲ ਸਕੱਤਰ ਭਿੰਦਰ ਭਾਗੋਮਾਜਰਾ ਨੇ ਸਾਹਿਤਕਾਰਾਂ ਨੂੰ ਵਧੀਆ ਸਾਹਿਤ ਲਿਖਣ ਦੀ ਅਪੀਲ ਕੀਤੀ।