Thursday, 18 April 2024

 

 

ਖ਼ਾਸ ਖਬਰਾਂ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਸੰਗਰੂਰ ਤੋਂ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਸਿਤਾਰਿਆਂ ਨਾਲ ਭਰੀ ਸ਼ਾਮ: ਸਤਿੰਦਰ ਸਰਤਾਜ, ਨੀਰੂ ਬਾਜਵਾ, ਦੇਬੀ ਮਖਸੂਸਪੁਰੀ, ਬੰਟੀ ਬੈਂਸ ਅਤੇ ਹੋਰਾਂ ਕਲਾਕਾਰਾਂ ਵਿਚਕਾਰ ਹੋਇਆ 'ਸ਼ਾਯਰ' ਦਾ ਸ਼ਾਨਦਾਰ ਪ੍ਰੀਮੀਅਰ ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ ਹੋਇਆ ਲੋਕਾਂ ਦਾ ਭਾਰੀ ਇਕੱਠ, ਕਿਹਾ- ਭਰੂਚ 'ਚ ਹੈ ਆਪ ਦੀ ਸੁਨਾਮੀ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਭਗਵਾਨ ਰਾਮ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ : ਐਨ.ਕੇ. ਸ਼ਰਮਾ ਇਕਜੁੱਟਤਾ ਨਾਲ ਐਨ.ਕੇ. ਸ਼ਰਮਾ ਲਈ ਪ੍ਰਚਾਰ ਕਰਨ ਸਾਰੇ ਹਲਕਾ ਇੰਚਾਰਜ : ਸੁਖਬੀਰ ਸਿੰਘ ਬਾਦਲ ''ਪੀਈਸੀ ਹਮੇਸ਼ਾ ਜਸਪਾਲ ਜੀ ਦੀ ਦੂਜੀ ਮਾਂ ਰਹੀ ਹੈ'': ਸਵਿਤਾ ਭੱਟੀ ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ 'ਚ ਅਚਨਚੇਤ ਨਿਰੀਖਣ ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ ਸੰਜੇ ਟੰਡਨ ਨੇ ਸਮਾਜ ਵਿੱਚ ਸੀਨੀਅਰ ਨਾਗਰਿਕਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ ਪੰਜਾਬ ਪੁਲਿਸ ਨੇ 72 ਘੰਟਿਆਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦਾ ਕਤਲ ਕੇਸ ਸੁਲਝਿਆ; ਦੋ ਹਮਲਾਵਰ ਕਾਬੂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਡੀ.ਆਈ.ਜੀ. ਹਰਚਰਨ ਭੁੱਲਰ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਬਿਹਾਰ ਕੇਡਰ ਦੇ ਆਈ ਏ ਐਸ ਅਫਸਰਾਂ ਨੇ ਐਸ.ਏ.ਐਸ.ਨਗਰ ਦਾ ਦੌਰਾ ਕੀਤਾ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਖਰੀਦ ਕਾਰਜਾਂ ਲਈ ਸੁਚਾਰੂ ਪ੍ਰਬੰਧਾਂ ਨੂੰ ਬਣਾਇਆ ਜਾ ਰਿਹਾ ਯਕੀਨੀ - ਸਾਕਸ਼ੀ ਸਾਹਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੀ ਮਾਤਾ ਚਿੰਤਪੁਰਨੀ ਮੰਦਿਰ ਵਿਖੇ ਹੋਏ ਨਤਮਸਤਕ ਆਪ ਨੇ ਪੰਜਾਬ ਵਿੱਚ ਬਾਕੀ ਚਾਰ ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦਾ ਕੀਤਾ ਐਲਾਨ

 

ਪੰਜਾਬ ਸਰਕਾਰ ਵਲੋਂ ਸ਼ਰਾਬ ਦੇ ਵਪਾਰ 'ਚ ਪਾਰਦਰਸ਼ਤਾ ਲਿਆਉਣ ਲਈ ਐਲ-1 ਏ ਲਾਇਸੰਸ ਬੰਦ

Web Admin

Web Admin

5 Dariya News

ਚੰਡੀਗੜ , 24 Mar 2017

ਪੰਜਾਬ ਸਰਕਾਰ ਵਲੋਂ ਸ਼ਰਾਬ ਦੇ ਵਪਾਰ 'ਚ ਪਾਰਦਰਸ਼ਤਾ ਲਿਆਉਣ ਲਈ ਇਕ ਵੱਡਾ ਕਦਮ ਚੁੱਕਦੇ ਹੋਏ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਐਲ-1 ਏ ਲਾਇਸੰਸ ਨੂੰ ਬੰਦ ਕਰ ਦਿੱਤਾ ਗਿਆ ਹੈ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਆਬਕਾਰੀ ਨੀਤੀ ਵਿਚ ਕਈ ਸੁਧਾਰ ਕੀਤੇ ਗਏ ਹਨ ਜਿਸ ਦੁਆਰਾ ਇਸ ਵਪਾਰ ਵਿਚ ਪਾਰਦਰਸ਼ਤਾ ਲਿਆਈ ਜਾਵੇਗੀ ਜਿਸ ਦਾ ਮੁੱਖ ਮੰਤਵ ਖਪਤਕਾਰਾਂ ਅਤੇ ਲਾਇਸੰਸਧਾਰਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਹੈ।ਇਸ ਵਪਾਰ ਵਿਚ ਲਾਇਸੰਸਧਾਰਕਾਂ ਦੀ ਸਭ ਵੱਡੀ ਮੁਸ਼ਕਲ ਐਲ-1 ਏ ਲਾਇਸੰਸ ( ਸੁਪਰ ਹੋਲ ਸੇਲ ਲਾਇਸੰਸ) ਸੀ ਜਿਸ ਨੂੰ ਪਿਛਲੀ ਸਰਕਾਰ ਵਲੋਂ ਲਿਆਂਦਾ ਗਿਆ ਸੀ।ਨਵੀਂ ਆਬਕਾਰੀ ਨੀਤੀ 2017-18 ਵਿਚ ਲਾਇਸੰਸਧਾਰਕਾਂ ਨੂੰ ਐਲ-1 ਏ ਲਾਇਸੰਸ ਦੇ ਬੰਦ ਹੋਣ ਨਾਲ  ਰਾਹਤ ਮਿਲੀ ਹੈ ।ਇਸ ਤੋਂ ਇਲਾਵਾ  ਐਲ-1 ਲਾਇਸੈਂਸ ( ਹੋਲ ਸੇਲ ਲਾਇਸੰਸ) ਰਿਟੇਲਰਾਂ ਨੂੰ ਅਧਿਕਾਰ ਵਜੋਂ ਦਿੱਤਾ ਗਿਆ ਹੈ ਅਤੇ ਹੋਲ ਸੇਲ ਲਾਇਸੰਸਾਂ ਨੂੰ ਅਲਾਟ ਕਰਨ ਦੇ ਮਾਮਲੇ ਵਿਚ ਸਰਕਾਰ ਦੀ ਮਰਜ਼ੀ ਖਤਮ ਕਰ ਦਿੱਤੀ ਗਈ ਹੈ।ਇਹ ਪਾਰਦਰਸ਼ੀ ਪ੍ਰਸ਼ਾਸਨ ਯਕੀਨੀ ਬਣਾਉਣ ਵੱਲ ਇਕ ਵੱਡਾ ਕਦਮ ਹੈ।

ਸ਼ਰਾਬ ਦੀ ਤਸਕਰੀ ਅਤੇ ਸ਼ਰਾਬ ਦੀ ਨਜਾਇਜ਼ ਵਿਕਰੀ ਨੂੰ ਨੱਥ ਪਾਉਣ ਲਈ ਜ਼ਿਲਿਆਂ ਦੇ ਡੀ.ਸੀਜ਼ ਤੇ ਐਸ.ਐਸ.ਪੀਜ਼ ਨੂੰ ਸਾਫ ਨਿਰਦੇਸ਼ ਦਿੱਤੇ ਗਏ ਹਨ।ਬੁਲਾਰੇ ਨੇ ਯਕੀਨ ਦੁਆਇਆ ਕਿ ਸਿਰਫ ਕਾਨੂੰਨੀ ਤੋਰ 'ਤੇ ਹੀ ਸ਼ਰਾਬ ਦੀ ਤਬਦੀਲੀ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਨਾਂ ਤਸਕਰਾਂ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਜੋ ਇਕ ਤੋਂ ਦੂਜੇ ਇਲਾਕੇ ਵਿਚ ਨਜਾਇਜ਼ ਤੋਰ 'ਤੇ ਸ਼ਰਾਬ ਲਿਜਾਣਗੇ।ਇਸ ਖੇਤਰ ਵਿਚ ਸਿਹਤਮੰਦ ਮੁਕਾਬਲੇਬਾਜ਼ੀ ਯਕੀਨੀ ਬਣਾਇਆ ਜਾਵੇਗਾ ਅਤੇ ਲਾਇਸੰਸਧਾਰਕ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਆਪਣਾ ਵਪਾਰ ਕਰ ਸਕਣਗੇ।ਇਸ ਤੋਂ ਇਲਾਵਾ ਪੀ.ਐਮ.ਐਲ. ਦਾ ਕੋਟਾ 14 ਫੀਸਦੀ ਅਤੇ ਆਈ.ਐਮ.ਐਫ.ਐਲ ਦਾ ਕੋਟਾ 20 ਫੀਸਦੀ ਤੱਕ ਘਟਾ ਦਿੱਤਾ ਗਿਆ ਹੈ ।ਇਨਾਂ ਸੁਧਾਰਾਂ ਤੋਂ ਇਲਾਵਾ ਸਮੂਹਾਂ ਦੇ ਆਕਾਰ ਵਿੱਚ ਵੀ ਵਾਧਾ ਕੀਤਾ ਗਿਆ ਹੈ।ਇਸ ਨਾਲ ਸਮੂਹਾਂ ਦੀ ਗਿਣਤੀ ਘੱਟ ਕੇ 148 ਰਹਿ ਗਈ ਹੈ ਜੋ ਕਿ ਬੀਤੇ ਵਰੇ 626 ਤੱਕ ਸੀ ।ਸਮੂਹਾਂ ਦੀ ਗਿਣਤੀ ਘਟਣ ਨਾਲ ਸਿਹਤਮੰਦ ਮੁਕਾਬਲੇਬਾਜ਼ੀ ਯਕੀਨੀ ਬਣੇਗੀ ਅਤੇ ਕੀਮਤਾਂ ਡਿੱਗਣ ਅਤੇ ਥੋਕ ਵਿਕਰੀ ਕਾਰਣ ਪੈਦਾ ਹੁੰਦੀਆਂ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ।

ਇਸ ਤੋਂ ਇਲਾਵਾ ਸਮੂਹਾਂ ਦੀ ਗਿਣਤੀ ਘਟਣ ਨਾਲ ਕੌਮੀ ਅਤੇ ਸੂਬਾਈ ਸ਼ਾਹਰਾਹਾਂ 'ਤੇ 500 ਮੀਟਰ ਦੇ ਦਾਇਰੇ ਵਿਚ ਸਥਿਤ ਸ਼ਰਾਬ ਦੇ ਠੇਕਿਆਂ ਦੇ ਬੰਦ ਹੋਣ ਕਾਰਣ ਪੈਣ ਵਾਲੇ  ਪ੍ਰਭਾਵ ਵਿਚ  ਕਮੀ ਆਵੇਗੀ।ਸਾਲ 2017-18 ਦੀ ਨਵੀਂ ਆਬਕਾਰੀ ਨੀਤੀ ਵਿਚ ਲਾਇਸੰਸਧਾਰਕਾਂ ਦੀਆਂ ਹੋਰ ਮੰਗਾਂ ਨੂੰ ਵੀ ਵਿਚਾਰਿਆ ਗਿਆ ਹੈ ਅਤੇ ਵਿਸ਼ੇਸ਼ ਲਾਇਸੰਸ ਫੀਸ ਤੇ ਵਧੀਕ ਲਾਇਸੰਸ ਫੀਸ ਵੀ ਹਟਾ ਦਿੱਤੀ ਗਈ ਹੈ।ਇਸ ਨਾਲ ਡਿਸਟਿਲਰੀਆਂ ਅਤੇ ਲਾਇਸੰਸਧਾਰਕਾਂ ਦਰਮਿਆਨ ਕਿਸੇ ਵੀ ਗਲਤਫਹਿਮੀ ਵਾਲੀ ਸਥਿਤੀ ਤੋਂ ਬਚਿਆ ਜਾ ਸਕੇਗਾ।ਓਪਨ ਕੋਟੇ ਦੀ ਕੀਮਤ ਦਰ 15 ਫੀਸਦੀ ਤੋਂ 5 ਫੀਸਦੀ ਤੱਕ ਘਟਾ ਦਿੱਤੀ ਗਈ ਹੈ।ਲਾਇਸੰਸਧਾਰਕ ਆਪਣਾ ਪੀ.ਐਮ.ਐਲ., ਆਈ.ਐਮ.ਐਫ.ਐਲ਼. ਦੇ  ਮੁੱਢਲੇ ਕੋਟੇ ਦਾ 20 ਫੀਸਦੀ ਹਿੱਸਾ ਚੁੱਕ ਸਕਦੇ ਹਨ ਅਤੇ ਬੀਅਰ ਨੂੰ ਵਧੀਕ ਕੋਟੇ ਵਜੋਂ ਲਾਇਸੰਸ ਫੀਸ ਅਤੇ ਹੋਰ ਚੁੰਗੀਆਂ ਦੀ ਅੱਧੀ ਦਰ 'ਤੇ ਚੁੱਕ ਸਕਦੇ ਹਨ।ਇਸ ਤੋਂ ਇਲਾਵਾ 75 ਡਿਗਰੀ ਪੀ.ਐਮ.ਐਲ. 'ਤੇ ਵਿਸ਼ੇਸ਼ ਫੀਸ ਵੀ ਖਤਮ ਕਰ ਦਿੱਤੀ ਹੈ। ਲਾਇਸੰਸਧਾਰਕ ਪੀ.ਐਮ.ਐਲ. 10 ਫੀਸਦੀ ਕੋਟੇ ਨੂੰ ਆਈ.ਐਮ.ਐਫ.ਐਲ. ਵਿਚ ਤਬਦੀਲ ਕਰ ਸਕਦੇ ਹਨ ਅਤੇ ਈ.ਐਲ.ਐਫ. ਦੀ ਅੱਧੀ ਕੀਮਤ ਦੀ ਦਰ 'ਤੇ 1200 ਪ੍ਰਤੀ ਕੇਸ ਦੀ ਈ.ਡੀ.ਪੀ. ਤੱਕ ਤਬਦੀਲ ਕੀਤਾ ਜਾ ਸਕੇਗਾ।ਇਸ ਵਪਾਰ ਨੂੰ ਰਿਟੇਲ ਵਪਾਰੀਆਂ ਦੇ ਹੋਰ ਅਨੂਕੂਲ ਬਣਾਉਣ ਲਈ ਸ਼ਰਾਬ ਦੀ ਵੱਧ ਤੋਂ ਵੱਧ ਕੀਮਤ ਹੱਦ ਖਤਮ ਕਰ ਦਿੱਤੀ ਗਈ ਹੈ।ਸਾਲ 2017-18 ਦੀ ਆਬਕਾਰੀ ਨੀਤੀ ਵਿਚ ਦਰਜ ਸਖਤ ਸਜਾਵਾਂ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਸ਼ਰਾਬ ਦੀ ਤਸਕਰੀ ਅਤੇ ਨਜਾਇਜ਼ ਉਤਪਾਦਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  

 

Tags: Spokesman Punjab Govt

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD