ਸਥਾਨਕ ਸਹਿਰ ਦੇ ਨਿਹੋਲਕਾ ਰੋਡ ਤੇ ਸਥਿਤ ਕੈਲਾਸ਼ ਧਾਮ ਨਦੀ ਪਾਰ ਵਾਲੇ ਸੁਆਮੀ ਜੀ ਦੇ ਸਥਾਨ ਤੋਂ ਬ੍ਰਾਹਮਣ ਸਭਾ ਕੁਰਾਲੀ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਜੋ ਸ਼ਹਿਰ ਦੇ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸਿੰਘਪੁਰਾ ਰੋਡ ਤੇ ਸਥਿਤ ਸ਼੍ਰੀ ਪਰਸ਼ੂਰਾਮ ਭਵਨ ਵਿਖੇ ਜਾ ਕੇ ਸਮਾਪਤ ਹੋਈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬ੍ਰਾਹਮਣ ਸਭਾ ਕੁਰਾਲੀ ਦੇ ਪ੍ਰਧਾਨ ਸੁਨੀਲ ਕੁਮਾਰ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਕਲਸ਼ ਯਾਤਰਾ ਕੱਢੀ ਗਈ ਅਤੇ 23 ਫਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਸ਼ਹਿਰ ਦੀ ਪਰਿਕਰਮਾ ਉਪਰੰਤ ਪਰਸ਼ੂਰਾਮ ਭਵਨ ਵਿਖੇ ਸਮਾਪਤ ਹੋਵੇਗੀ ਤੇ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਸਮਾਰੋਹ ਵੀ ਕਰਵਾਏ ਜਾਣਗੇ। ਇਸ ਮੌਕੇ ਕ੍ਰਿਸ਼ਨ ਲਾਲ ਕਾਲੀਆ, ਗੋਲਡੀ ਸ਼ੁਕਲਾ, ਹੇਮਰਾਜ ਸ਼ਰਮਾ, ਹਰੀਸ਼ ਕੌਸ਼ਲ, ਭੂਰਾ ਕੁਰਾਲੀ, ਦੀਪੂ ਕੁਰਾਲੀ, ਗੁਰਪ੍ਰੀਤ ਸਿੰਘ ਜਿੰਮੀ, ਅਨੁਲ ਪਰਾਸ਼ਰ, ਨਰਿੰਦਰ ਸ਼ਰਮਾ, ਚੇਤਨ ਕੁਰਾਲੀ, ਅਸ਼ੋਕ ਵਸ਼ਿਸ਼ਟ ਸਮੇਤ ਵੱਡੀ ਗਿਣਤੀ ਔਰਤਾਂ ਨੇ ਸਿਰਾਂ ਤੇ ਕਲਾਸ ਚੁੱਕ ਕੇ ਸ਼ਹਿਰ ਦੀ ਪਰਿਕਰਮਾ ਕੀਤੀ।