ਸਥਾਨਕ ਸ਼ਹਿਰ ਦੇ ਸਿਸਵਾਂ ਰੋਡ ਤੇ ਦਸਮੇਸ਼ ਸਪੋਰਟਸ ਕਲੱਬ ਕੁਰਾਲੀ ਵੱਲੋਂ ਕਰਵਾਏ ਕਬੱਡੀ ਕੱਪ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਕੱਲਬ ਪ੍ਰਧਾਨ ਮਨੂ ਕੁਰਾਲੀ, ਰਵੀ ਸਰਪੰਚ, ਅਮਨਦੀਪ ਵੜੈਚ, ਜਸ਼ਪ੍ਰੀਤ, ਪਰਮ ਧਨੋਆ, ਗਗਨ ਸ਼ਾਹਪੁਰ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਦਾਰ ਅਜਮੇਰ ਸਿੰਘ ਖੇੜਾ ਵੱਲੋਂ ਖੇਡ ਮੇਲਿਆਂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਮੁਖ ਰੱਖਦਿਆਂ ਉਨ੍ਹਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਕੱਬਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, 'ਆਪ' ਦੇ ਮੁਹਾਲੀ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਅਜੇ ਸਿੰਘ ਲਿਬੜਾ ਪ੍ਰਧਾਨ ਯੂਥ ਅਕਾਲੀ ਦਲ ਸ਼੍ਰੀ ਫਤਿਹਗੜ੍ਹ ਸਾਹਿਬ, ਚੇਅਰਮੈਨ ਬਲਕਾਰ ਸਿੰਘ ਭੰਗੂ, ਇੰਟਰਨੈਸ਼ਨਲ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਸੰਜੇ ਕੁਮਾਰ ਫ਼ਤਿਹਪੁਰ ਆਦਿ ਨੇ ਜਥੇਦਾਰ ਅਜਮੇਰ ਸਿੰਘ ਖੇੜਾ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ।