Tuesday, 16 April 2024

 

 

ਖ਼ਾਸ ਖਬਰਾਂ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣਾਂ 2024 ਦੇ ਬਣਨ ਵਾਲੇ ਗਿਣਤੀ ਕੇਂਦਰ, ਡਿਸਪੈਚ ਸੈਂਟਰ ਅਤੇ ਸਟਰਾਂਗ ਰੂਮਾਂ ਦਾ ਲਿਆ ਜਾਇਜਾ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ, ਪ੍ਰਬੰਧ ਮੁਕੰਮਲ ਐਲਪੀਯੂ ਨੇ ਮੈਕਰੋਨ ਦੇ ਸਭ ਤੋਂ ਵੱਡੇ ਡਿਸਪਲੇ ਨਾਲ ਵਿਸ਼ਵ ਰਿਕਾਰਡ ਬਣਾਇਆ ਜ਼ਿਲ੍ਹੇ ਵਿੱਚ 10,000 ਮੀਟਰਿਕ ਟਨ ਤੋਂ ਵੱਧ ਕਣਕ ਦੀ ਆਮਦ ਦਰਜ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ 71 ਸਕੂਲੀ ਵਾਹਨਾਂ ਦੇ ਕੱਟੇ ਚਲਾਨ ਕਣਕ ਦੇ ਨਾੜ੍ਹ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਕੀਤਾ ਜਾਵੇ ਪ੍ਰੇਰਿਤ- ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਮਜਬੂਤ ਲੋਕਤੰਤਰ ਦੇ ਨਿਰਮਾਣ ਦੇ ਲਈ ਹਰੇਕ ਵੋਟ ਦੀ ਹੁੰਦੀ ਹੈ, ਅਹਿਮ ਭੂਮਿਕਾ : ਨਵਜੋਤ ਪਾਲ ਸਿੰਘ ਰੰਧਾਵਾ ਲੋਕ ਸਭਾ ਚੋਣਾਂ 2024 : ਮਤਦਾਨ ਵਾਲੇ ਦਿਨ ਗਰਮੀ ਤੋਂ ਬਚਾਅ ਲਈ ਵਿਓਂਤਬੰਦੀ ਕੀਤੀ ਜਾ ਰਹੀ ਹੈ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਸੀਜੀਸੀ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਬਾਇਓ ਐਂਟਰਪ੍ਰੀਨਿਓਰਸ਼ਿਪ ਸਬੰਧੀ ਵਿਸ਼ੇਸ਼ ਸਮਾਰੋਹ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਪਰਾਲੀ ਬਿਨ੍ਹਾਂ ਸਾੜੇ ਸਰਫੇਸ ਸੀਡਰ ਨਾਲ ਬੀਜੀ ਕਣਕ ਦੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਸਹਾਇਕ ਰਿਟਰਨਿੰਗ ਅਫ਼ਸਰ ਵਰੁਣ ਕੁਮਾਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਰਣਨੀਤਕ ਸਹਿਯੋਗ ਲਈ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਨਾਲ ਸਮਝੌਤਾ ਹਸਤਾਖਰ ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਅਬਾਦੀ ਨਿੰਯਤਰਨ ਦੀ ਯੋਜਨਾਬੰਦੀ ਲਈ ਬੈਠਕ ਲੋਕ ਸਭਾ ਚੋਣਾਂ ਪੂਰੀ ਤਰ੍ਹਾਂ ਆਜ਼ਾਦਾਨਾ, ਨਿਰਪੱਖ ਅਤੇ ਸ਼ਾਂਤਮਈ ਮਾਹੌਲ ਵਿੱਚ ਕਰਵਾਈਆਂ ਜਾਣਗੀਆਂ- ਐੱਸ.ਡੀ.ਐੱਮ. ਬਟਾਲਾ ਸਿਵਲ ਸਰਜਨ ਦਫਤਰ ਵਿਖੇ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਪੈਦਾ ਕਰਨ ਸਬੰਧੀ ਨਵਜੰਮੀਆਂ ਬੱਚੀਆਂ ਦਾ ਕੰਜਕ ਪੂਜਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਵੱਲੋਂ ਵੋਟਰ ਜਾਗਰੂਕਤਾ ਗੀਤ ”ਨਾਜਰ ਦੀ ਵਹੁਟੀ” ਰਿਲੀਜ਼ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਬਾਲ ਭਲਾਈ ਕਮੇਟੀ ਦੇ ਕੰਮਕਾਜ਼ ਦਾ ਲਿਆ ਜਾਇਜ਼ਾ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਰੈੱਡ ਕਰਾਸ ਭਵਨ ਵਿਖੇ ਬਣੇ ਤਰਨ ਤਾਰਨ ਇੰਨਸੀਚਿਊਟ ਆੱਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਸੈਂਟਰ ਦਾ ਕੀਤਾ ਦੌਰਾ ਗਿਆਨ ਜੋਤੀ ਵੱਲੋਂ ''ਹਸਤਾ ਲਾ ਵਿਸਟਾ'' ਬੈਨਰ ਹੇਠ ਫਰੈਸ਼ਰ ਅਤੇ ਵਿਦਾਇਗੀ ਪਾਰਟੀ ਦਾ ਆਯੋਜਨ

 

ਰਿਆਤ ਬਾਹਰਾ ਵਿਚ ਅੰਗਦਾਨ ਦਿਹਾੜੇ 'ਤੇ ਹੋਇਆ ਖਾਸ ਸੇਮੀਨਾਰ

ਅੰਗਦਾਨ 'ਤੇ ਫੈਲੇ ਡਰ ਅਤੇ ਸ਼ੱਕਾਂ ਨੂੰ ਕੀਤਾ ਦੂਰ

ਰਿਆਤ ਬਾਹਰਾ ਯੂਨੀਵਰਸਿਟੀ
ਰਿਆਤ ਬਾਹਰਾ ਯੂਨੀਵਰਸਿਟੀ 'ਚ ਅੰਗਦਾਨ ਦਿਹਾੜੇ ਮੌਕੇ ਕਰਵਾਏ ਸੈਮੀਨਾਰ ਦਾ ਦਰਿਸ਼।

Web Admin

Web Admin

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ , 17 Feb 2017

ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਯੂਟਿਕਲ ਸਾਈਸਿੰਜ ਨੇ ਭਾਰਤੀ ਅੰਗਦਾਨ ਦਿਹਾੜੇ ਦੇ ਪ੍ਰਤੀ ਲੋਕਾਂ ਦਾ ਧਿਆਨ ਕੇਂਦਰਿਤ ਕਰਾਉਣ ਦੇ ਲਈ 'ਬੀ ਅਪਾਰਟ ਆਫ ਦਿ ਮੁਵਮੈਂਟ ਟੁ ਪਰਮੋਟ ਆਰਗਨ ਡੋਨੇਸ਼ਨ' ਵਿਸ਼ੇ ਯਾਨੀ ਅੰਗਦਾਨ ਨੂੰ ਵਧਾਵਾ ਦੇਣ ਦੇ ਲਈ ਸ਼ੁਰੂ ਕੀਤੇ ਗਏ ਅਭਿਆਨ ਦਾ ਹਿੱਸਾ ਬਨਣ 'ਤੇ ਆਧਾਰਿਤ ਇਕ ਸੇਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਦੇ ਆਯੋਜਨ ਦਾ ਮਕਸਦ ਆਮ ਲੋਕਾਂ, ਸਿਹਤ ਸੇਵਾਵਾਂ ਦੇਣ ਵਾਲੇ ਪ੍ਰੋਫੈਸ਼ਨਲਸ, ਫਾਰਮਾਸਿਸਟ ਪ੍ਰੋਫੈਸ਼ਨਲਸ ਵਿਚ ਮੌਤ ਤੋਂ ਬਾਅਦ ਅੰਗਦਾਨ ਪ੍ਰਤੀ ਜਾਗਰੂਕਤਾ ਫੈਲਾਣਾ ਸੀ।  ਇਸ ਮੌਕੇ 'ਤੇ ਯੂਨੀਵਰਸਿਟੀ ਦੇ ਕੁਲਪਤੀ ਡਾ. ਰਾਜ ਸਿੰਘ ਨੇ ਚੰਡੀਗੜ੍ਹ ਪੀ.ਜੀ.ਆਈ. ਹਸਪਤਾਲ ਪ੍ਰਸ਼ਾਸਨ ਦੇ ਪ੍ਰੋਫੈਸਰ ਡਾ. ਵਿਪਨ ਕੌਸ਼ਲ ਨੂੰ ਬਤੌਰ ਬੁਲਾਰੇ ਵੱਜੋਂ ਸੱਦਿਆ ਗਿਆ ਸੀ। ਉੱਥੇ ਹੀ ਇਸ ਮੌਕੇ 'ਤੇ ਯੂ.ਐਸ.ਪੀ.ਐਸ. ਦੇ ਡੀਨ ਡਾ. ਐਸ.ਐਲ ਹਰਿਕੁਮਾਰ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਰਜਿਸਟਰਾਰ ਓ.ਪੀ.ਮਿੱਢਾ ਵੀ ਮੌਜੂਦ ਸਨ। ਯੂ.ਐਸ.ਪੀ.ਐਸ. ਦੇ ਡੀਨ ਡਾ. ਐਸ.ਐਲ. ਹਰਿਕੁਮਾਰ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਲੋਕਾਂ ਦੀ ਜਿੰਦਗੀ ਬਚਾਉਣ ਵਿਚ ਅੰਗਦਾਨ ਅਹਿਮ ਭੂਮਿਕਾ ਨਿਭਾ ਸਕਦਾ ਹੈ। 

ਉੱਥੇ ਹੀ ਮੁੱਖ ਬੁਲਾਰੇ ਚੰਡੀਗੜ੍ਹ ਪੀ.ਜੀ.ਆਈ. ਹਸਪਤਾਲ ਪ੍ਰਸ਼ਾਸਨ ਦੇ ਪ੍ਰੋਫੈਸਰ ਡਾ. ਵਿਪਿਨ ਕੌਸ਼ਲ ਨੇ ਨਰਸਿੰਗ, ਡੈਂਟਲ ਅਤੇ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਅੰਗਦਾਨ ਵਿਸ਼ੇ 'ਤੇ ਆਪਦੇ ਵਿਚਾਰ ਦੱਸੇ। ਉਨ੍ਹਾਂ ਕਿਹਾ ਕਿ ਜੀਵਨ ਦਾ ਉਪਹਾਨ ਅੰਗਦਾਨ ਹੈ। ਡਾ. ਵਿਪਿਨ ਨ ਕਿਹਾ ਕਿ ਅੰਗਦਾਨ ਦਿਹਾੜੇ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ, ਕਿਉਂਕਿ ਕਿਸੇ ਮ੍ਰਿਤਕ ਦੇ ਦਿਲ, ਕਿਡਨੀ, ਲੀਵਰ ਅਤੇ ਦੂਜੀ ਅਹਿਮ ਅੰਗਾਂ ਦੇ ਟਰਾਂਸਪਲਾਂਟ ਨਾਲ ਲੋਕਾਂ ਦੀ ਅਹਿਮ ਜਿੰਦਗੀਆਂ ਬਚਾਈ ਜਾਂਦੀਆਂ ਹਨ। ਚੰਡੀਗੜ੍ਹ ਪੀ.ਜੀ.ਆਈ. ਦੇ ਆਰ.ਓ.ਟੀ.ਟੀ.ਓ. ਦੀ ਸਲਾਹਕਾਰ (ਆਈ.ਈ.ਸੀ/ਮੈਡੀਕਲ) ਸਰਯੂ ਮਾਦਰਾ ਨੇ ਸੇਮੀਨਾਰ ਵਿਚ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਉਮਰ, ਸਮੁਦਾਏ, ਧਰਮ ਜਾਂ ਜਾਤੀ ਦਾ ਹੋਵੇ, ਅੰਗਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕਿਨ, ਹਾਰਟ ਵਾਲਵਸ, ਕਾਰਨਿਆ ਅਤੇ ਹੱਡੀ ਦੇ ਟਿਸ਼ੁਜ ਕੁਦਰਤੀ ਮੌਤ ਦੀ ਪਰਿਸÎਥਿਤੀ ਵਿਚ ਦਾਨ ਕੀਤੇ ਜਾ ਸਕਦੇ ਹਨ, ਲੇਕਿਨ ਦਿਲ, ਲੀਵਰ, ਕਿਡਨੀ, ਆਂਤੜਿਆਂ, ਫੇਫੜੇ ਅਤੇ ਪੈਨਕ੍ਰਿਰਿਆ ਦਿਮਾਗੀ ਮੌਤ ਦੀ ਪਰਿਸਿਥਤੀ ਵਿਚ ਹੀ ਦਾ ਕੀਤੇ ਜਾ ਸਕਦੇ ਹਨ। 

 

Tags: Rayat Bahra University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD